ਕੋ-ਸਾਂਝ

ਗੀਤਸ਼ੈਲੀ ਵਿੱਚ ਸੱਭਿਆ-ਦਾ-ਆਚਾਰ ਪਾਉਣ ਤੋਂ ਬਾਦ ਸਾਡੇ ਹਰਮਨ ਪਿਆਰੇ ਦਿਲਜੀਤ ਜੀ ਹੁਣ ਖਾਣ-ਪਾਣ ਬਾਰੇ ਵ੍ਹੀ ਆਪਣੇ ਬਡਮੁੱਲੇ ਸੁਝਾਅ ਰੱਖਣਗੇ| ਪਹਿਲਾਂ ਉੜਤਾ ਪੰਜਾਬ ਫਿਲਮ ਬਣਾਕੇ ਅਤੇ ਹੁਣ ਕੋਕ ਦੀ ਐੱਡ ਕਰਕੇ ਦਿਲਜੀਤ ਜੀ ਨੇ ਪੰਜਾਬੀਅਤ ਨੂੰ ਇੱਕ ਵਾਰ ਫੇਰ ਬੜਾ “ਮਾਣ” ਬਖਸ਼ਿਆ ਹੈ|

ਕੋਕ ਦੇ ਕੁੱਛ ਖਾਸ ਲਾਭ ਜੋ (ਕੋ-ਸਾਂਝ) ਜੀ ਸਾਡੇ ਨਾਲ ਸਾਂਝੇ ਨਹੀਂ ਕਰਨਗੇ [1]:-
1. ਟਾਇਲਟ ਕਲੀਨਰ: ਸਹੀ ਸੁਣਿਆ ਜੇ ਕਦੇ ਹਾਰਪਿਕ ਮੁੱਕ ਜਾਵੇ ਤਾਂ ਤੁਸੀਂ ਦੋ ਢੱਕਣ ਪਾਕੇ ਟਾਇਲਟ ਸਾਫ ਕਰ ਸਕਦੇ ਹੌ|
2. ਪੈਸਟੀਸਾਈਡ: ਬਿਲਕੁੱਲ ਅਗਲੀ ਵਾਰੀ ਜੇ ਸਪ੍ਰੇਹ ਮਹਿੰਗੀ ਲੱਗੇ ਤਾਂ ਚੁੱਪ ਕਰਕੇ ਟੋਲੀ ਭਰਕੇ ਛਿੜਕ ਦੇਣਾ|
3. ਪਾਂਡੇ ਮਾਂਝਣ ਬਾਸਤੇ: ਜੇ ਤੁਸੀਂ ਪਾਂਡੇ ਮਾਂਝਣੇ ਹੋਣ ਜਾਂ ਕਿੱਤੇ ਜਾਦੇ ਹੀ ਕਾਲਸ ਲੱਗੀ ਹੋਵੇ ਤਾਂ ਬੇ-ਝਿਝਕ ਕੋਕ ਵਰਤੋਂ|
4. ਸੰਝਇਵਨੀ ਬੂਟੀ: ਮਧੂ-ਮੱਖੀ ਦੇ ਢੰਗੇ ਹੋਵੋਂ, ਜੈਲੀ-ਮੱਛੀ ਨੇ ਦੰਦੀ ਵੱਡੀ ਹੋਵੇ, ਤਾਂ ਚੂਲੀ ਭਰਕੇ ਮਲ ਲੈਣਾ|
5. ਬਿਊਟੀ ਪ੍ਰੋਡਕਟ: ਬਾਲ ਘੁੰਗਰਾਲੇ ਕਰਨੇ ਹੋਣ, ਜਾਂ ਕਪੜਿਆਂ ਵਿੱਚੋਂ ਡੀਜ਼ਲ ਦੇ ਸਮੇਲ ਕੱਢਣੀ ਹੋਵੇ ਤਾਂ ਕੋਕ ਨੂੰ ਡਿਟਰਜੈੰਟ ਦੀ ਤੌਰ ਤੇ ਵ੍ਹੀ ਵਰਤ ਸਕਦੇ ਹੌਂ|

ਦੋ ਸ਼ਬਦਾਂ ਵਿੱਚ ਬਿਆਨ ਕਰਨਾ ਹੋਵੇ ਤਾਂ ਕੋਕ, ਕੋਕ ਤੋਂ ਭਾਵ ਸਾਰੀਆਂ ਹੀ ਸੋਫਟ-ਡ੍ਰਿੰਕ੍ਸ “ਬਿਮਾਰੀਆਂ ਦਾ ਮੁਜੱਸਮਾਂ” ਹਨ| ਇਹਨਾਂ ਕਬਾੜੀਖਾਣਾ (JunkFood) ਕੰਪਨੀਆਂ ਦਾ ਦਬਦਬਾ ਹਲਕਾ ਨਾ ਲੈ ਲੈਣਾ, ਕੋਕ ਤੇ ਮੈਕਡੋਨਲ੍ਡ ਯੂ.ਕੇ. ਦੀਆਂ ਸਿਹਤ ਨੀਤੀਆਂ ਲਿਖਦੀ ਹਨ [2]| ਭਾਰਤ/ਏਸ਼ਿਆ ਵਿੱਚ ਇਹ ਕੰਪਨੀਆਂ ਹਲੇ ਆਪਣੀ ਮਾਰਕੀਟ ਕਾਇਮ ਕਰ ਰਹੀਆਂ ਹਨ| 

(ਕੋ-ਸਾਂਝ) ਜੀ ਨੂੰ ਕੋਈ ਪੁੱਛੇ ਵ੍ਹੀ ਜਿਨ੍ਹਾਂ ਫ਼ਿਲਮੀ ਸਿਤਾਰਿਆਂ ਨੂੰ ਵੇਖਕੇ ਇਹ ਐਡ ਕਰਨ ਲਈ ਉਤਸ਼ਾਹਿਤ ਹੋਏ ਹਨ, ਕਿ ਉਹਨਾਂ ਨੂੰ ਪੁੱਛਿਆ ਵ੍ਹੀ ਐਡ ਕਰਨੀ ਕਿਉਂ ਬੰਦ ਕਰ ਦਿਤੀ ? ([3] ਨੰਬਰ ਦੀ ਯੂ- ਟਿਉਬ ਲਿੰਕ ਤੇ ਰਾਜੀਵ ਦੀਕਸ਼ਿਤ ਨੂੰ ਸੁਣ ਸਕਦੇ ਹੌ)

ਮਰਜਾਨਾ ਮਾਨ ਜੀ ਵੈਸੇ ਤਾਂ ਜ਼ਹਿਰੀਲੀ ਖੇਤੀ ਦੀ ਬੜੀ ਨਿਖੇਦੀ ਕਰਦੇ ਨੇ, ਕਰਨੀ ਵ੍ਹੀ ਚਾਹੀਂਦੀ ਹੈ, ਪਰ ਉਹਨਾਂ ਨੂੰ ਵ੍ਹੀ ਕੋਕ ਸਹਿਤ ਲਈ ਲਾਭਕਾਰੀਕ ਲੱਗਦੀ ਹੈ (ਐਡ ਸੰਨ 2009 [4])|

ਸੋ ਇਹ ਪੋਸਟ ਕਿਸੇ ਵਿਅਕਤੀ ਵਿਸ਼ੇਸ਼ ਨੂੰ ਭੰਡਣ ਲਈ ਨਹੀਂ ਲਿਖੀ ਗਈ ਸਗੌਂ ਸਮੂਹ ਲੰਡੂਕਾਰਾਂ ਦੇ ਟੋਲੇ ਨੂੰ ਟਾਰਗੈਟ ਕਰਕੇ ਲਿਖੀ ਹੈ, ਕੋਈ ਬ੍ਰੈੰਡ ਕਲਚਰ ਪ੍ਰਮੋਟ ਤਾਂ ਕੋਈ ਹਥਿਆਰਬਾਜੀ, ਕੋਈ ਪੈਗ ਲਾਉਣ ਨੂੰ ਆਖਦਾ ਅਤੇ ਕੋਈ ਲੱਚਰਤਾ ਪ੍ਰਚਾਰਦਾ।

ਤੱਥ:-
1.https://www.youtube.com/watch?v=htxJLt2-m_Y
2.https://www.theguardian.com/…/mcdonalds-pepsico-help-health… 
3.https://www.youtube.com/watch?v=6TXmtPwZUoo
4.https://www.youtube.com/watch?v=F0E6Rui04RY

One clap, two clap, three clap, forty?

By clapping more or less, you can signal to us which stories really stand out.