ਤੁਹਾਡਾ ਪੇਟੀਐਮ ਵਾਲੇਟ:: ਪੇਟੀਐਮ ਪੇਮੈਂਟਸ ਬੈਂਕ ਅਤੇ ਵੱਖ-ਵੱਖ ਫੀਸਾਂ

One97 Communications, ਭਾਰਤੀ ਰਿਜਰਵ ਬੈਂਕ ਤੋਂ ਜਰੂਰੀ ਮਨਜ਼ੂਰੀ ਮਿਲਣ ਤੇ ਆਪਣੇ ਵਾਲੇਟ ਵਪਾਰ ਨੂੰ ਨਵੇਂ ਨਿਗਮਿਤ ਪੇਟੀਐਮ ਪੇਮੈਂਟਸ ਬੈਂਕ ਲਿਮਿਟਿਡ (PPBL) ਵਿੱਚ ਟ੍ਰਾਂਸਫ਼ਰ ਕਰ ਦੇਵੇਗੀ।

ਪੇਟੀਐਮ ਪੇਮੈਂਟਸ ਬੈਂਕ ਲਿਮਿਟਿਡ (PPBL) ਵਿੱਚ ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਦੀ 51% ਭਾਗੀਦਾਰੀ ਹੈ ਅਤੇ 49% ਭਾਗੀਦਾਰੀ One97 Communications ਲਿਮਿਟਿਡ ਦੇ ਕੋਲ ਹੈ। ਪੇਟੀਐਮ ਪੇਮੈਂਟਸ ਬੈਂਕ ਸਹੀ ਮਾਇਨਿਆਂ ਵਿੱਚ ਭਾਰਤੀਆਂ ਦੁਆਰਾ, ਭਾਰਤੀਆਂ ਲਈ ਬਣਾਈ ਗਈ ਇੱਕ ਕੰਪਨੀ ਹੈ।

ਵਰਤਮਾਨ ਵਿੱਚ, 31 ਜਨਵਰੀ 2017 ਤੱਕ ਪੇਟੀਐਮ ਵਾਲੇਟ ਤੋਂ ਕਿਸੇ ਵੀ ਬੈਂਕ ਖਾਤੇ ਵਿੱਚ ਮਨੀ ਟ੍ਰਾਂਸਫ਼ਰ 0% ਖ਼ਰਚ ਤੇ ਯਾਨੀ ਬਿਨਾਂ ਚਾਰਜਿਜ਼ ਦੇ ਹੈ। 31 ਜਨਵਰੀ 2017 ਤੋਂ ਬਾਅਦ ਵੀ, ਪੇਟੀਐਮ ਪੇਮੈਂਟਸ ਬੈਂਕ ਲਿਮਿਟਿਡ (PPBL) ਸ਼ੁਰੂ ਹੋਣ ਤੋਂ ਬਾਅਦ ਜਦੋਂ ਤੁਸੀਂ ਚਾਹੋ ਤਦ ਆਪਣੇ ਪੇਟੀਐਮ ਵਾਲੇਟ ਖਾਤੇ ਵਿੱਚ ਜਮ੍ਹਾਂ ਰਾਸ਼ੀ ਨੂੰ ਪੇਟੀਐਮ ਵਾਲੇਟ ਖਾਤੇ ਤੋਂ ਪੇਟੀਐਮ ਪੇਮੈਂਟਸ ਬੈਂਕ ਖਾਤੇ ਵਿੱਚ ਬਿਨਾਂ ਕਿਸੇ ਚਾਰਜਿਜ਼ ਯਾਨੀ 0% ਤੇ ਟ੍ਰਾਂਸਫ਼ਰ ਕਰ ਸਕਦੇ ਹੋ।

ਅਕਸਰ ਪੁੱਛੇ ਜਾਣ ਵਾਲੇ ਸਵਾਲ:

ਸਵਾਲ: ਮੇਰੇ ਵਰਤਮਾਨ ਪੇਟੀਐਮ ਵਾਲੇਟ ਖਾਤੇ ਦਾ ਕੀ ਹੋਵੇਗਾ?

ਜਵਾਬ: ਤੁਹਾਡਾ ਪੇਟੀਐਮ ਵਾਲੇਟ ਖਾਤਾ ਪੇਟੀਐਮ ਪੇਮੈਂਟਸ ਬੈਂਕ ਲਿਮਿਟਿਡ ਵਿੱਚ ਟ੍ਰਾਂਸਫ਼ਰ ਕਰ ਦਿੱਤਾ ਜਾਵੇਗਾ ਜਿਵੇਂ ਕਿ ਪੇਟੀਐਮ ਵਾਲੇਟ ਦਾ ਕੇਵਾਈਸੀ (KYC) ਖਾਤਾ ਪੇਟੀਐਮ ਪੇਮੈਂਟਸ ਬੈਂਕ ਵਿੱਚ ਕੇਵਾਈਸੀ (KYC) ਹੀ ਰਹੇਗਾ ਅਤੇ ਮਿਨੀਮਮ ਕੇਵਾਈਸੀ (KYC) ਵਾਲੇਟ ਮਿਨੀਮਮ ਕੇਵਾਈਸੀ (KYC) ਰਹੇਗਾ।

ਸਵਾਲ: ਪੇਟੀਐਮ ਵਾਲੇਟ ਵਿੱਚ ਮੇਰੀ ਜਮ੍ਹਾਂ ਰਾਸ਼ੀ ਦਾ ਕੀ ਹੋਵੇਗਾ?

ਜਵਾਬ: ਤੁਹਾਡੀ ਪੇਟੀਐਮ ਵਾਲੇਟ ਵਿੱਚ ਜਮ੍ਹਾਂ ਰਾਸ਼ੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਸੀਂ ਭਰੋਸਾ ਦਿਲਾਉਂਦੇ ਹਾਂ ਕਿ ਕਿਸੇ ਵੀ ਸਥਿਤੀ ਵਿੱਚ ਤੁਹਾਡੀ ਜਮ੍ਹਾਂ ਰਾਸ਼ੀ ਦਾ ਨੁਕਸਾਨ ਨਹੀਂ ਹੋਵੇਗਾ। ਜੇ ਤੁਹਾਡੇ ਵਰਤਮਾਨ ਪੇਟੀਐਮ ਵਾਲੇਟ ਵਿੱਚ ਕੋਈ ਬੈਲੈਂਸ ਹੈ, ਤਾਂ ਇਹ ਤੁਹਾਡੇ ਨਵੇਂ ਪੇਟੀਐਮ ਪੇਮੈਂਟਸ ਬੈਂਕ ਵਾਲੇਟ ਵਿੱਚ ਦਿਖੇਗਾ।

ਜੇਕਰ ਤੁਹਾਡਾ ਵਾਲੇਟ ਪਿਛਲੇ ਛੇ ਮਹੀਨਿਆਂ ਤੋਂ ਇਸਤੇਮਾਲ ਨਹੀਂ ਕੀਤਾ ਗਿਆ ਅਤੇ ਇਸ ਵਿੱਚ ਜਮ੍ਹਾਂ ਰਾਸ਼ੀ ਨਹੀਂ ਹੈ, ਤਾਂ ਉਸਨੂੰ ਤੁਹਾਡੀ ਬੇਨਤੀ ਤੋਂ ਬਿਨਾਂ ਉਸ ਬੈਂਕ ਵਾਲੇਟ ਵਿੱਚ ਨਹੀਂ ਬਦਲਿਆ ਜਾਵੇਗਾ। ਜੇ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ, ਤਾਂ ਐਪ, ਵੈਬ ਵਿੱਚ ਲਾੱਗਿਨ ਕਰਕੇ ਜਾਂ ਈ-ਮੇਲ ਭੇਜ ਕੇ ਆਪਣੀ ਸਹਿਮਤੀ ਦਿਓ।

ਸਵਾਲ: ਕੀ ਇਸਦਾ ਇਹ ਮਤਲਬ ਹੈ ਕਿ ਪੇਟੀਐਮ ਪੇਮੈਂਟਸ ਬੈਂਕ ਵਿੱਚ ਮੇਰਾ ਖਾਤਾ ਆਪਣੇ ਆਪ ਖੁੱਲ੍ਹ ਜਾਵੇਗਾ?

ਜਵਾਬ: ਨਹੀਂ! ਇਹ ਸਿਰਫ਼ ਕੰਪਨੀ ਦੇ ਸੁਆਮੀਤੱਵ ਦਾ ਕਾਗਜ਼ੀ ਤੌਰ ਤੇ ਇੱਕ ਨਵੀਂ ਕੰਪਨੀ ਨੂੰ ਟ੍ਰਾਂਸਫ਼ਰ ਹੈ। ਬੈਂਕ ਸ਼ੁਰੂ ਹੋਣ ਤੋਂ ਬਾਅਦ ਤੁਹਾਡੇ ਕੋਲ ਵੱਖਰੇ ਤੌਰ ਤੇ ਬੈਂਕ ਵਿੱਚ ਖਾਤਾ ਖੋਲ੍ਹਣ ਦਾ ਵਿਕਲਪ ਹੋਵੇਗਾ।

ਸਵਾਲ: ਕੀ ਮੈਂ ਪੇਟੀਐਮ ਪੇਮੈਂਟਸ ਬੈਂਕ ਵਾਲੇਟ ਤੋਂ ਕਿਸੇ ਹੋਰ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫ਼ਰ ਕਰ ਪਾਵਾਂਗਾ?

ਜਵਾਬ: ਹਾਂ, ਤੁਸੀਂ ਪੇਟੀਐਮ ਪੇਮੈਂਟਸ ਬੈਂਕ ਵਾਲੇਟ ਤੋਂ ਕਿਸੇ ਵੀ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫ਼ਰ ਕਰ ਸਕੋਗੇ।

ਸਵਾਲ: ਕੀ ਪੇਟੀਐਮ ਪੇਮੈਂਟਸ ਬੈਂਕ ਸ਼ੁਰੂ ਹੋਣ ਤੋਂ ਬਾਅਦ ਪੇਟੀਐਮ ਵਾਲੇਟ ਇਸਤੇਮਾਲ ਕਰਨ ਲਈ ਪੇਟੀਐਮ ਪੇਮੈਂਟਸ ਬੈਂਕ ਖਾਤਾ ਹੋਣਾ ਜਰੂਰੀ ਹੋਵੇਗਾ?

ਜਵਾਬ: ਨਹੀਂ! ਪੇਟੀਐਮ ਪੇਮੈਂਟਸ ਬੈਂਕ ਸ਼ੁਰੂ ਹੋਣ ਤੋਂ ਬਾਅਦ ਵੀ ਤੁਸੀਂ ਬਿਨਾਂ ਬੈਂਕ ਵਿੱਚ ਖਾਤਾ ਖੋਲ੍ਹੇ, ਪਹਿਲਾਂ ਵਾਂਗ ਪੇਟੀਐਮ ਵਾਲੇਟ ਇਸਤੇਮਾਲ ਕਰਨਾ ਜਾਰੀ ਰੱਖ ਸਕਦੇ ਹੋ।

ਸਵਾਲ: ਜੇ ਮੈਂ ਇਸ ਵਿੱਚ ਸ਼ਾਮਿਲ ਨਾ ਹੋਣਾ ਚਾਹਾਂ?

ਜਵਾਬ: ਜੇ ਤੁਸੀਂ ਪੇਟੀਐਮ ਪੇਮੈਂਟਸ ਬੈਂਕ ਦੇ ਸੁਆਮੀਤੱਵ ਵਿੱਚ ਪੇਟੀਐਮ ਵਾਲੇਟ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ, ਤਾਂ ਕਿਰਪਾ ਕਰਕੇ ਸਾਨੂੰ care@paytm.com ਤੇ ਇੱਕ ਈਮੇਲ ਭੇਜੋ ਜਾਂ Paytm.com/care ਤੇ ਲਾੱਗਿਨ ਕਰਕੇ ਸਾਨੂੰ ਸੂਚਿਤ ਕਰੋ। ਜੇ ਤੁਹਾਡੇ ਬੈਂਕ ਵਾਲੇਟ ਵਿੱਚ ਕੋਈ ਜਮ੍ਹਾਂ ਰਾਸ਼ੀ ਹੈ ਤਾਂ ਤੁਸੀਂ ਉਸਨੂੰ ਇੱਕ ਵਾਰ ਵਿੱਚ ਬੈਂਕ ਖਾਤੇ ਵਿੱਚ ਟ੍ਰਾਂਸਫ਼ਰ ਕਰ ਸਕਦੇ ਹੋ। ਅਜਿਹਾ ਕਰਨ ਲਈ ਖਾਤਾਧਾਰਕ ਦਾ ਨਾਮ, ਖਾਤਾ ਨੰਬਰ ਅਤੇ ਆਈਐਫਐਸਸੀ ਕੋਡ ਆਦਿ ਜਰੂਰ ਦੱਸੋ।

ਸਵਾਲ: ਕੀ ਪੇਟੀਐਮ ਵਾਲੇਟ ਖਾਤਾ ਬੰਦ ਕਰਨ ਸਮੇਂ ਬਕਾਇਆ ਜਮ੍ਹਾਂ ਰਾਸ਼ੀ ਨੂੰ ਬੈਂਕ ਵਿੱਚ ਟ੍ਰਾਂਸਫ਼ਰ ਕਰਨ ਤੇ ਕੋਈ ਫੀਸ ਲੱਗੇਗੀ?

ਜਵਾਬ: ਨਹੀਂ। ਪੇਟੀਐਮ ਵਾਲੇਟ ਖਾਤਾ ਬੰਦ ਕਰਨ ਸਮੇਂ ਬਕਾਇਆ ਜਮ੍ਹਾਂ ਰਾਸ਼ੀ ਨੂੰ ਬੈਂਕ ਵਿੱਚ ਟ੍ਰਾਂਸਫ਼ਰ ਕਰਨ ਤੇ ਕੋਈ ਫੀਸ ਨਹੀਂ ਲੱਗੇਗੀ।

ਧੰਨਵਾਦ ! ਪੇਟੀਐਮ ਕਰੋ !