ਇੱਕ ਸੁਪਨਾ

ਰਾਤੀਂ ਸੁਪਨੇ ਵਿੱਚ
ਇੱਕ ਰਾਹ ਮਿਲਿਆਂ
ਰਾਹ ਵਿੱਚ ਪੈੜਾ ਦਾ
ਗਾਹ ਮਿਲਿਆ
ਉੱਤੇ ਮਖਮਲੀ ਵਿਛਿਆ
ਘਾਹ ਮਿਲਿਆ

ਲੰਮੀਆਂ ਤਾਣ ਕੇ
ਸੁੱਤਾ ਪਿਆ ਸੀ
ਪੈੰਦ ਵੱਲੀ ਉਹਦਾ
ਜੁੱਤਾ ਪਿਆ ਸੀ
ਘੂਕ ਸੁੱਤਾ ਨਾਲ
ਕੁੱਤਾ ਪਿਆ ਸੀ

ਠੇਡੇ ਮਾਰ ਕੇ
ਜਿਉ ਜਗਾਇਆ
ਉਭੜਵਾਹੇ
ਬੁੜਬੁੜਾਇਆ
ਗਲ ਨੂੰ ਆਇਆ

ਕਹਿਦਾ ਮੈ
ਅਟਕ ਗਿਆ ਸੀ
ਪੈਰ ਤੇਰੇ ਤੋ
ਭਟਕ ਗਿਆ ਸੀ
ਜਿਧਰ ਲੋਕਾਂ
ਪੈੜਾ ਪਾਇਆ
ਮੈ ਓਧਰ ਨੂੰ
ਤੁਰਦਾ ਆਇਆ

ਮੈਨੂੰ ਕੀ ਪਤਾ
ਕਿੱਥੇ ਜਾਣਾ
ਕਿੱਥੇ ਕਿੱਥੇ
ਪੈੜਾ ਪਾਣਾ
ਪੈਦਂ ਘੁੰਮਾ ਮੇਰੀ
ਜਿਁਧਰ ਜਾਣਾ
ਦੋ ਕੋਹ ਤੁਰ ਲਾ
ਬਣ ਕੇ ਨਿਆਣਾ
ਸਿਆਣਿਆ ਨੇ
ਮੱਕੇ ਨੂੰ ਜਾਣਾ
ਮੁੜ ਘੁੜ ਮੱਕਾ
ਐਥੇ ਆਣਾ

ਮੇਰੇ ਉਪਰੋਂ
ਲੰਘ ਗਿਆ ਓਹ
ਮਾਰ ਕਲੇਜੇ
ਡੰਗ ਗਿਆ ਓਹ
ਦੱਸ ਤੁਰਨ ਦਾ
ਢੰਗ ਗਿਆ ਓਹ

ਅੱਗੋਂ ਜੁਰਮਾਂ ਦਾ
ਗਵਾਹ ਮਿਲਿਆ
ਰਤਨ ਸਮੁੰਦ
ਅਸਗਾਹ ਮਿਲਿਆ
ਮੈ ਅੱਧਾ ਡੁੱਬਿਆ
ਅੱਧਾ ਤਰਿਆ
ਰਾਹ ਨੇ ਮੈਨੂੰ
ਮੈਂ ਰਾਹ ਨੂੰ ਫੜਿਆ

ਆਖਿਰ ਸੁਪਨੇ ਚੋ
ਥਾਹ ਮਿਲਿਆ
ਰਾਤੀਂ ਸੁਪਨੇ ਵਿੱਚ
ਇੱਕ ਰਾਹ ਮਿਲਿਆਂ
ਰਾਹ ਵਿੱਚ ਪੈੜਾ ਦਾ
ਗਾਹ ਮਿਲਿਆ


Originally published at scriptgrandeur.wordpress.com on June 6, 2015.

Like what you read? Give Gurpreet Brar a round of applause.

From a quick cheer to a standing ovation, clap to show how much you enjoyed this story.