ਚਾਦਰ

ਸਵਾ ਗਜ ਬੁਣ ਲਿਆ
ਸਵਾ ਗਜ ਰਹ ਗਿਆ
ਤਾਣਾ ਤਾਣਾ ਤਣ ਲਿਆ
ਪੇਟਾ ਪਾਉਣਾ ਰਹਿ ਗਿਆ

ਭੱਖੜੇ ਦੇ ਫੁੱਲ ਸੋਹਣੇ
ਥੋਹਰ ਕੰਡਿਆਲੇ ਉੱਗੇ
ਰੋਹੀ ਵਿੱਚ ਰਾਹ ਗੁਆਚਾ
ਰੋਹੀ ਵਿਚੋ ਪਾ ਲਿਆ
ਕੰਨੀ ਫੜੀ ਰਾਹ ਦੀ
ਝਾੜ ਕੇ ਵਿਛਾ ਲਿਆ
ਅੰਬਰਾਂ ਚੋ ਤਾਰੇ ਡਿੱਗੇ
ਤਲੀ ਤੇ ਟਿਕਾ ਲਿਆ
ਮੂੰਹ ਹਨੇਰੇ ਨੇਰਿਆਂ ਨੂੰ
ਅੱਗੇ ਪਿੱਛੇ ਲਾ ਲਿਆ

ਨਾਲ ਰਲ ਪਰਛਾਵੇ ਤੁਰੇ
ਉਁਗਲੀ ਨਚਾਉਣ ਲੱਗੇ
ਰਾਹੋ ਫੜ ਰਾਹੀ ਨੂੰ
ਰਾਹਾਂ ਚ ਬਿਠਾਉਣ ਲੱਗੇ
ਕੀੜੀ ਕੀੜੀ ਆਖ ਸਾਰੇ
ਨਾਰਾਇਣ ਨੂੰ ਬੁਲਾਉਣ ਲੱਗੇ

ਕੰਨੋ ਕੰਨੀ ਕੁਰਲਬਾਟੀ
ਨਾਰਾਇਣ ਕੁੱਝ ਕਹ ਗਿਆ
ਕੀੜੀ ਭੌਣੋ ਬਾਹਰ ਹੋਈ
ਭੌਣ ਓਥੇ ਢਹ ਗਿਆ
ਕੋਰੀ ਕੋਰੀ ਚਾਦਰ ਉੱਤੇ
ਫੁੱਲ ਸੂਹਾ ਪੈ ਗਿਆ

ਸਵਾ ਗਜ ਬੁਣ ਲਿਆ
ਸਵਾ ਗਜ ਰਹ ਗਿਆ
ਤਾਣਾ ਤਾਣਾ ਤਣ ਲਿਆ
ਪੇਟਾ ਪਾਉਣਾ ਰਹਿ ਗਿਆ


Originally published at scriptgrandeur.wordpress.com on June 6, 2015.

One clap, two clap, three clap, forty?

By clapping more or less, you can signal to us which stories really stand out.