ਧਾਗੇ

ਨੀਲੇ ਧਾਗੇ
ਖੱਟੇ ਧਾਗੇ
ਮਸਾਂ ਮਸਾਂ ਸੀ
ਵੱਟੇ ਧਾਗੇ

ਵਿਹੜੇ ਰੌਣਕ
ਲੱਗਦੀ ਸੀ
ਤਾਣਾ ਤਣਦੀ
ਫੱਬਦੀ ਸੀ

ਗੁੱਟ ਤੇ ਰੱਖੜੀ
ਬੱਝਦੀ ਸੀ
ਧੀ ਭੈਣ ਜਦੋਂ
ਜੱਗ ਦੀ ਸੀ

ਧਾਗੇ ਦੀ
ਜਾਗੀ ਮਰਯਾਦਾ
ਵੱਟ ਚੜ ਗਿਆ
ਮਜਬੀ ਜ਼ਿਆਦਾ

ਪਤਾਂ ਨੀ ਕਿਧਰੋ
ਪੌਣ ਚੜ ਗਈ
ਚੌੜੀ ਛਾਤੀ
ਧੌਣ ਖੜ ਗਈ

ਹੁਣ ਨੀ ਪੈਂਦੇ
ਨੱਕੇ ਧਾਗੇ
ਪੱਕੇ ਹੋਏ
ਕੱਚੇ ਧਾਗੇ

ਫੜ ਵੀਣੀਆਂ
ਕੱਟੇ ਧਾਗੇ
ਮੁਦਤਾਂ ਲਾਅ ਜੋ
ਵੱਟੇ ਧਾਗੇ
ਚਿੱਟੇ ਹੋਏ
ਰੱਤੇ ਧਾਗੇ

ਨੀਲੇ ਧਾਗੇ
ਖੱਟੇ ਧਾਗੇ
ਮਸਾਂ ਮਸਾਂ ਸੀ
ਵੱਟੇ ਧਾਗੇ

Like what you read? Give Gurpreet Brar a round of applause.

From a quick cheer to a standing ovation, clap to show how much you enjoyed this story.