ਲੋਕਾ

Image Credits : https://seanysloan.files.wordpress.com

ਆਪਣਾ ਆਪ ਸੰਭਾਲ ਓਏ ਲੋਕਾ
ਕਿਉ ਪਉਣੈ ਗੰਧਾਲ ਓਏ ਲੋਕਾ
ਆਪਣੀ ਭੱਠੀ
ਆਪਣਾ ਬਾਲਣ
ਆਪਣੇ ਹੀ
ਹੱਡ ਦਾ ਝੋਕਾ
ਕਿਹੜਾ ਧਰਮ
ਕਿਹੜਾ ਕਰਮ
ਛੱਡ ਦੇ ਏਹ ਜੰਜਾਲ ਓਏ ਲੋਕਾ
ਆਪਣਾ ਆਪ ਸੰਭਾਲ ਓਏ ਲੋਕਾ

ਸ਼ੈਤਾਨ ਤੇਰੇ ਹੀ ਅੰਦਰ ਵਸਦਾ
ਰੱਬ ਤੇਰੇ ਪਿਆ ਸਿਰ ਚੜ੍ਹ ਨੱਚਦਾ
ਪੱਗ ਦਾ ਹੋਕਾ
ਰੱਬ ਦਾ ਹੋਕਾ
ਦੇਂਦਾ ਪਿਆ ਤੈਨੂੰ ਏਹੋ ਧੋਖਾ
ਕੁੱਝ ਤਾ ਕਰ ਪੜਤਾਲ ਓਏ ਲੋਕਾ
ਆਪਣਾ ਆਪ ਸੰਭਾਲ ਓਏ ਲੋਕਾ

ਬਾਬੇ ਪੜ੍ਹਨ ਸਕੂਲੇ ਲਾਇਆ
ਪਰ ਤੂੰ ਪੜਿਆਂ ਨਾਹੀ
ਪੰਜ ਭੂਤ ਅਗਨ ਵਿੱਚ ਝੋਕੇ
ਇੱਕ ਵੀ ਸੜਿਆ ਨਾਹੀਂ
ਸ਼ਬਦ ਨੂੰ ਭੁੱਲ ਕੇ
ਅਦਬ ਲੜ ਲੱਗਾ
ਕਿਹੜਾ ਇਹ ਚੰਡਾਲ ਓਏ ਲੋਕਾ
ਆਪਣਾ ਆਪ ਸੰਭਾਲ ਓਏ ਲੋਕਾ

ਖੂੰਨ ਵੀ ਤੇਰਾ
ਖੰਜਰ ਤੇਰੀ
ਕਿਉ ਰੁਲਦੈਂ ਇਹ
ਧਰਮ ਦੀ ਹਨੇਰੀ
ਕਿਉ ਖੇਡੇ ਲਾਲ ਗੁਲਾਲ ਓਏ ਲੋਕਾ
ਫੜ ਲਈ ਉਲਟੀ ਚਾਲ ਓਏ ਲੋਕਾ
ਇਹਨਾ ਕਰ ਛੱਡਣਾ ਕੰਗਾਲ ਓਏ ਲੋਕਾ
ਆਪਣਾ ਆਪ ਸੰਭਾਲ ਓਏ ਲੋਕਾ
ਕਿਉ ਪਉਣੈ ਗੰਧਾਲ ਓਏ ਲੋਕਾ

One clap, two clap, three clap, forty?

By clapping more or less, you can signal to us which stories really stand out.