Nightingale
Published in

Nightingale

Outlier — ਭਾਸ਼ਣ ਦੇਣ ਲਈ ਅਪਲਾਈ ਕਰੋ!

ਇਹ ਆਉਟਲਾਇਰ — ਭਾਸ਼ਣ ਦੇਣ ਲਈ ਅਪਲਾਈ ਕਰੋ! ਦਾ ਅਨੁਵਾਦ ਹੈ

ਆਉਟਲਾਇਰ ਔਨਲਾਈਨ ਡੇਟਾ ਸਪਸ਼ਟੀਕਰਨ ਸੋਸਾਇਟੀ ਵੱਲੋਂ ਆਯੋਜਿਤ ਇੱਕ ਆਗਾਮੀ ਕਾਨਫ੍ਰੈਂਸ ਹੈ, ਜੋ ਕਿ 4 ਅਤੇ 5 ਫਰਵਰੀ, 2021 ਨੂੰ ਕਰਵਾਈ ਜਾ ਰਹੀ ਹੈ। ਜੇਕਰ ਤੁਸੀਂ ਕਾਨਫ੍ਰੈਂਸ ਵਿੱਚ ਭਾਸ਼ਣ ਦੇਣਾ ਚਾਹੁੰਦੇ ਹੋ ਜਾਂ ਵਰਕਸ਼ਾਪ ਕਰਨਾ ਚਾਹੁੰਦੇ ਹੋ ਤਾਂ ਅਸੀਂ ਤਾਹਨੂੰ ਇਹ ਸਪੀਕਰ ਅਰਜ਼ੀ ਫਾਰਮ ਭਰਨ ਲਈ ਸੱਦਾ ਦਿੰਦੇ ਹਾਂ। ਆਉਟਲਾਇਰ ਵਿਖੇ ਬੋਲਣਾ ਆਪਣਾ ਨੈੱਟਵਰਕ ਬਣਾਉਣ, ਸੰਭਾਵੀ ਕਲਾਇੰਟਾਂ ਅਤੇ ਸਹਿਯੋਗੀਆਂ ਨੂੰ ਆਪਣੀਆਂ ਮੁਹਾਰਤਾਂ ਦਿਖਾਉਣ, ਅਤੇ ਆਪਣਾ ਗਿਆਨ ਸਾਂਝਾ ਕਰਕੇ ਡੇਟਾ ਸਪਸ਼ਟੀਕਰਨ ਪੇਸ਼ੇਵਰਾਂ ਦੀ ਅਗਲੀ ਪੀੜ੍ਹੀ ਦੀ ਮਦਦ ਕਰਨ ਦਾ ਇੱਕ ਬਹੁਤ ਵਧੀਆ ਢੰਗ ਹੈ।

ਕਾਨਫ੍ਰੈਂਸ ਦਾ ਟੀਚਾ ਹੈ ਵੱਖ-ਵੱਖ ਸਮਾਂ-ਖੇਤਰਾਂ ਵਿੱਚ ਰਹਿ ਰਹੇ ਦੁਨੀਆ ਭਰ ਦੇ ਸਪੀਕਰਾਂ ਦਾ ਸਮਰਥਨ ਕਰਕੇ, ਅਤੇ ਵੱਖ-ਵੱਖ ਭਾਸ਼ਾਵਾਂ ਵਿੱਚ ਦਿੱਤੇ ਗਏ ਭਾਸ਼ਣਾਂ ਦਾ ਸਮਰਥਨ ਕਰਕੇ ਵਿਸ਼ਵ-ਵਿਆਪੀ ਸਪਸ਼ਟੀਕਰਨ ਭਾਈਚਾਰੇ ਨੂੰ ਝਲਕਾਉਣਾ ਅਤੇ ਉਸਦਾ ਜਸ਼ਨ ਮਨਾਉਣਾ।

ਪਹਿਲਾਂ ਕਦੇ ਵੀ ਭਾਸ਼ਣ ਨਹੀਂ ਦਿੱਤਾ? ਕੋਈ ਦਿੱਕਤ ਨਹੀਂ! ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਪਲਾਈ ਕਰਨ ਲਈ ਬਹੁਤ ਜੂਨੀਅਰ ਹੋ (ਘੱਟ ਤਜਰਬਾ ਹੈ)? ਤੁਹਾਡੇ ਕੋਲ ਸਾਂਝਾ ਕਰਨ ਲਈ ਇੱਕ ਅਨੋਖਾ ਨਜ਼ਰੀਆ ਹੈ! ਕੀ ਤੁਸੀਂ ਆਪਣੀ ਮਾਤ ਭਾਸ਼ਾ ਵਿੱਚ ਭਾਸ਼ਣ ਦੇਣਾ ਚਾਹੁੰਦੇ ਹੋ (ਜੋ ਕਿ ਹੋ ਸਕਦਾ ਹੈ ਕਿ ਅੰਗ੍ਰੇਜੀ ਨਾ ਹੋਵੇ)? ਸਾਨੂੰ ਕੋਈ ਦਿੱਕਤ ਨਹੀਂ! ਸਗੋਂ, ਅਸੀਂ ਤੁਹਾਨੂੰ ਅਪਲਾਈ ਕਰਨ ਲਈ ਪੁਰਜ਼ੋਰਤਾ ਨਾਲ ਉਤਸ਼ਾਹਤ ਕਰਦੇ ਹਾਂ।

ਅਪਲਾਈ ਕਰੋ!

ਭਾਸ਼ਣ ਅਤੇ ਵਰਕਸ਼ਾਪ ਸਬਮਿਸ਼ਨ ਕਰਨ ਦੀ ਆਖਰੀ ਤਰੀਕ 1 ਦਸੰਬਰ, 2020 ਹੈ। ਅਸੀਂ ਤੁਹਾਡੀਆਂ ਸਭ ਦੀਆਂ ਅਰਜ਼ੀਆਂ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਾਂ। ਇੱਥੇ ਅਪਲਾਈ ਕਰੋ। ਸ਼ੁੱਭ ਇੱਛਾਵਾਂ!

ਸੁਨੇਹਾ ਫੈਲਾਉਣ ਵਿੱਚ ਸਾਡੀ ਮਦਦ ਕਰੋ

ਭਾਂਤ-ਭਾਂਤ ਦੇ ਸਪੀਕਰਾਂ ਦਾ ਸਮੂਹ ਇਕੱਠਾ ਕਰਨ ਦੀ ਕੋਸ਼ਿਸ਼ ਵਿੱਚ, ਅਸੀਂ ਸੰਗਠਨਾਂ ਦੀ ਇੱਕ ਸੂਚੀ ਇਕੱਠੀ ਕਰ ਰਹੇ ਹਾਂ ਜਿੰਨ੍ਹਾਂ ਨਾਲ ਅਸੀਂ ਸੰਪਰਕ ਕਰ ਸਕਦੇ ਹਾਂ ਅਤੇ ਜਿੰਨ੍ਹਾਂ ਰਾਹੀਂ ਅਸੀਂ ਸਪੀਕਰਾਂ ਨੂੰ ਬੁਲਾ ਸਕਦੇ ਹਾਂ। ਇਹ ਰਹੀ ਸੰਗਠਨਾਂ ਦੀ ਇੱਕ ਸੂਚੀ ਜਿੰਨ੍ਹਾਂ ਨੂੰ ਅਸੀਂ ਸੰਪਰਕ ਕਰਨ ਦੇ ਸਮੂਹਾਂ ਵਜੋਂ ਚਿੰਨ੍ਹਿਤ ਕੀਤਾ ਹੈ। ਅਸੀਂ ਕਿਸ ਨੂੰ ਇਸ ਸੂਚੀ ਵਿੱਚ ਸ਼ਾਮਲ ਕਰਨਾ ਭੁੱਲ ਗਏ? ਸੂਚੀ ਵਿੱਚ ਸ਼ਾਮਲ ਕਰੋ! ਅਤੇ ਜੇਕਰ ਤੁਹਾਡਾ ਉੱਥੇ ਕੋਈ ਸੰਪਰਕ ਹੈ, ਤਾਂ ਸਾਡੇ ਨਾਲ ਸੰਪਰਕ ਕਰਕੇ ਅਤੇ ਸਾਨੂੰ ਦੱਸੋ।

ਅਤੇ ਨਾਲ ਹੀ, ਤੁਸੀਂ ਇਸ ਪੋਸਟ ਨੂੰ ਰੀਟ੍ਵੀਟ ਕਰ ਸਕਦੇ ਹੋ।

ਤੁਹਾਡੀ ਸਮੁੱਚੀ ਮਦਦ ਲਈ ਧੰਨਵਾਦ!

--

--

We moved to https://nightingaledvs.com!

Get the Medium app

A button that says 'Download on the App Store', and if clicked it will lead you to the iOS App store
A button that says 'Get it on, Google Play', and if clicked it will lead you to the Google Play store