ਹੁਣ ਤਕ ਕੋਈ ਭੀ ਨਹੀਂ

Rajdeep Singh
Scribbled melodies
Published in
1 min readFeb 14, 2020
ਹੁਣ ਤਕ ਕੋਈ ਭੀ ਨਹੀਂ

ਵੀਰਾ ਦੇ ਇੱਕੋ ਹੀ ਸਵਾਲ ਹੁੰਦੇ ਆ,
ਦੱਸ ਦੇ ਭਾਭੀ ਦੇ ਕੀ ਹਾਲ ਮੁੰਡਿਆ,
ਦੇ-ਦੇ ਕੇ ਇੱਕੋ ਹੀ ਜਵਾਬ ਥੱਕ ਗਏ,
ਆਪਣੀ ਪਿਆਰ ਵਾਲੀ ਕੋਠੀ ਦੇ ਬੰਦ ਕੁੰਡੇ ਆ|

ਸ਼ਰੀਫ ਮੁੰਡਾ ਗੱਲਾਂ ਮਨ ਵਿਚ ਰੱਖੀ ਫਿਰਦਾ,
ਉਂਝ ਬਹੁਤ ਉੱਤੇ ਆਇਆ ਕ੍ਰ੍ਰਸ ਥੋੜੇ ਵੀਰ ਦਾ,
ਤਾਰ ਦਿਲ ਵਾਲੀ ਕਿਸੇ ਨਾਲ ਜੁੜ ਜਾਂਦੀ,
ਮਿਲਿਆ ਨਹੀਂ ਪਤਾ ਅੱਜ ਤਕ ਐਸੀ ਹੀਰ ਦਾ|

ਬਹੁਤੀਆਂ ਕੈਨੇਡਾ ਦੇ ਜਹਾਜ ਚੜਿਆਂ,
ਸਕੂਲ ਵਿਚ ਸੀ ਜੋ ਮੇਰੇ ਨਾਲ ਪੜ੍ਹੀਆਂ,
ਫਾੜ-ਫਾੜ ਬਰਕੇ ਡਿਲੀਟ ਮਾਰੀਆਂ,
ਕਾਪੀ ਪਿੱਛੇ ਲਿਖ ਜੋ ਸੀ ਗੱਲਾਂ ਕਰੀਆਂ|

ਕਾਲਜ ਵਿਚ ਇਸਤੋਂ ਭੀ ਮਾੜੇ ਹਾਲ ਸੀ,
ਬੰਬੇ ਦੀਆ ਕੁੜੀਆਂ ਨਸ਼ੇ ਵਿਚ ਲਾਲ ਸੀ,
ਪਹਿਲੇ ਦਿਨ ਇਕ, ਦੂਜੇ ਦਿਨ ਹੋਰ ਨਾਲ ਸੀ,
ਇਥੇ ਕਿੱਥੇ ਗਲਣੀ ਮਿੱਤਰਾਂ ਦੀ ਦਾਲ ਸੀ|

ਖਿਆਲ ਛੱਡ ਆਪਾ ਅੱਗੇ ਵੱਧ ਗਏ,
ਕੰਮਾਂ ਕਾਰਾਂ ਵਿੱਚ 5 ਸਾਲ ਕੱਢ ਲਏ,
ਬਦਲ ਗਏ ਸ਼ਹਿਰ, ਬਦਲ ਗਏ ਯਾਰ ਨੇ,
ਘੁੰਮਦੇੇ-ਘੁੰਮਦੇ ਆਪਣੇ ਹੀ ਪੈਰ ਵੱਡ ਲਏ|

ਬੀਤੀਆਂ ਦਾ ਕੋਈ ਗ਼ਮ ਨਹੀਂ ਰਹਿਣਾ,
ਜਦ ਪਿਆਰ ਕਿਸੇ ਨਾਲ ਹੋ ਜਾਣਾ,
ਅੱਖਾਂ-ਅੱਖਾਂ ਵਿੱਚ ਗੱਲਾਂ ਹੋਣੀਆਂ,
ਇੱਕ ਦੇ ਸੱਟ ਲੱਗਣੀ, ਦੂਜੇ ਨੇ ਰੋ ਜਾਣਾ|

--

--