ਦੋ ਨਿਸ਼ਾਨੀਆਂ ਤੇਰਾ ਯਾਰ ਗੁਟਖਾ ਰਾਜਾ
Published in
2 min readDec 14, 2016
ਦੋ ਨਿਸ਼ਾਨੀਆਂ ਤੇਰਾ ਯਾਰ ਗੁਟਖਾ ਰਾਜਾ
ਪਾਨ ਦੀ ਪੀਕ, ਵਾਂਗੂ ਠਾ ਕਰਕੇ ਵੱਜੀ
ਅੰਦਰੋਂ ਹੋਇਆ ਖੋਖਲਾ, ਬਾਹਰੋਂ ਹੋਈ ਧਰਤ.
ਲਹੂ ਦੇ ਰੰਗ ਦੇ ਨਿਸ਼ਾਨ ਹਰ ਥਾਈਂ ਛੱਪ ਗਏ.
ਤੇਰੀ ਅਕਲ ਤੇ ਸੋਚ
ਹੋਈ ਸੁਆਦ ਦੀ ਮੋਹਤਾਜ਼,
ਪਹਿਲਾਂ ਤੂੰ ਵਿਕਿਆ, ਤੇ ਦੂਜਾ ਸਮਾਜ
ਫਿਰ ਦੋਹਾਂ ਮਿਲ ਕੇ ਸਬ ਕੁੱਛ ਵੇਚਿਆ.
ਅੱਖਾਂ ਦੀ ਪੁਤਲਿਆਂ ਨੇ ਬਾਹਰ ਖੱੜ
ਸਬ ਤਮਾਸ਼ਾ ਵੇਖਿਆ.
ਮੇਲੇ ਵਿੱਚ ਖੜ ਵੇਖ, ਤੂੰ ਵੀ ਮੇਲਾ
ਤੈਥੋਂ ਬਾਹਰ ਦੂਜਾ ਕੌਣ
ਦੋ ਨਿਸ਼ਾਨਿਆਂ ਤੇਰਾ ਯਾਰ ਗੁਟਖਾ ਰਾਜਾ
ਮਦਾਰੀ ਦੀ ਥਾਪ ਤੇ ਨੱਚਦਾ ਮਨ-ਬੰਦਰ
ਦੂਜਾ ਅੱਖਾਂ ਦੀ ਪੁਤਲਿਆਂ
ਸੁੱਕ ਕੇ ਹੋਇਆਂ ਸੁਆਹ